Date: 31-07-2024
Venue/Time: Sant Baba Bhag Singh University, Jalandhar
Report
ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮਜੀ) ਦੇ ਆਸ਼ੀਰਵਾਦ ਨਾਲ ਅਤੇ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ: ਧਰਮਜੀਤ ਸਿੰਘ ਪਰਮਾਰ, ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਡਾ ਅਨੀਤ ਕੁਮਾਰ ਰਜਿਸਟਰਾਰ ਦੀ ਯੋਗ ਅਗਵਾਈ ਸਦਕਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਸੱਤ ਵਿਦਿਆਰਥੀਆਂ ਨੇ (CTET) ਟੈਸਟ ਪਾਸ ਕੀਤਾ। 31 ਜੁਲਾਈ 2024 ਨੂੰ ਸੀ.ਟੈਟ (CTET) ਦਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਦੇ ਸੱਤ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਰਿਵਾਰਾਂ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਇਹ ਸੱਤ ਵਿਦਿਆਰਥੀ ਸ਼ਿਫਾਲੀ ਵਸ਼ਿਸ਼ਟ, ਅੰਜਨਾ, ਦਿਕਸ਼ਾ, ਲਵਲੀ, ਬਲਜਿੰਦਰ ਕੌਰ, ਨੈਨਸੀ ਬੰਸਲ ਅਤੇ ਬੌਬੀ ਹਨ। ਡਾ ਅਨੀਤ ਕੁਮਾਰ (ਰਜਿਸਟਰਾਰ) ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਲਗਾਤਾਰ ਅਧਿਆਪਕ ਯੋਗਤਾ ਟੈਸਟ ਪਾਸ ਕਰ ਰਹੇ ਹਨ ਅਤੇ ਆਪਣੇ ਉਦੇਸ਼ਾ ਦੀ ਪ੍ਰਾਪਤੀ ਵੱਲ ਨਿਰੰਤਰ ਅੱਗੇ ਵੱਧ ਰਹੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਉਪਲੱਬਧੀ ਲਈ ਐਜੂਕੇਸ਼ਨ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਵੀ ਕੀਤੀ।